ਚੰਡੀਗੜ੍ਹ, 7 ਜਨਵਰੀ, 2020: ਕੁਦਰਤੀ, ਰੋਚਕ, ਕ੍ਰਾਂਤੀਕਾਰੀ- ਭਾਰਤ ਦੇ ਸਭ ਤੋਂ ਲੰਮੇਂ ਚੱਲਣ ਵਾਲੇ ਐਡਵੈਂਚਰ ਰਿਏਲਿਟੀ ਸ਼ੋਅ ਦੇ 17ਵੇਂ ਸੀਜਨ ਦੀ ਇਹੀ ਪਰਿਭਾਸ਼ਾ
ਹੈ। ਨਵੀਂ ਥੀਮ ਦੇ ਨਾਲ ਰੋਡੀਜ, ਰਿਵੋਲਿਊਸ਼ਨ ਇੱਕ ਮਕਸਦ ਦੇ ਨਾਲ ਯਾਦਗਾਰ ਐਡਵੈਂਚਰ ਹੈ। ਉਹ ਮਕਸਦ ਹੈ, ਸਮਾਜਿਕ ਬਦਲਾਅ ਲਿਆਉਣਾ। ਰਿਏਲਿਟੀ ਸ਼ੋਅ ਦੀਆਂ
ਸਰਹੱਦਾਂ ਤੋਂ ਅੱਗੇ ਵਧਦੇ ਹੋਏ, ਇਸ ਵਾਰ ਰੋਡੀਜ ਦਾ ਮਕਸਦ ਇੱਕ ਸਮਾਜਿਕ ਪ੍ਰਭਾਵ ਪੈਦਾ ਕਰਨਾ ਅਤੇ ਇੱਕ ਸਮੇਂ ‘ਚ ਇੱਕ ਕੰਮ ਕਰਨਾ ਹੈ। ਆਪਣੇ 16ਵੇਂ ਸੀਜਨ ਦੀ
ਅਪਾਰ ਸਫਲਤਾ ਤੋਂ ਬਾਅਦ, ਇਹ ਸ਼ੋਅ ਉਨ੍ਹਾਂ ਨੌਜਵਾਨਾਂ ਦੀ ਤਲਾਸ਼ ‘ਚ ਅੱਗੇ ਵਧ ਰਿਹਾ ਹੈ, ਜਿਨ੍ਹਾਂ ‘ਚ ਆਮ ਸਥਿਤੀ ਨੂੰ ਚੁਣੌਤੀ ਦੇ ਕੇ ਸਭ ਨਾਲੋਂ ਅੱਗੇ ਖੜ੍ਹਾ ਹੋਣ ਦੀ
ਸਮਰੱਥਾ ਹੈ। ਸੈਲੀਬ੍ਰਿਟੀ ਲੀਡਰਸ, ਨਿਖਿਲ ਚਿਨੱਪਾ, ਨੇਹਾ ਧੂਪੀਆ ਅਤੇ ਪ੍ਰਿੰਸ ਨਰੂਲਾ ਦੇ ਨਾਲ ਰਣਵਿਜੈ ਸਿੰਘ ਨੇ ਚੰਡੀਗੜ੍ਹ ਆਡਿਸ਼ੰਜ ‘ਚ ਰੋਡੀਜ ਵੱਲੋਂ ਸਮਾਜਿਕ ਅਤੇ
ਵਿਵਹਾਰਾਤਮਕ ਬਦਲਾਅ ਲਿਆਉਣ ਦੇ ਬਾਰੇ ‘ਚ ਦੱਸਿਆ। ਰੋਡੀ ਦੀ ਅਦਭੁਤ ਭਾਵਨਾ ਨੂੰ ਕੇਂਦਰ ‘ਚ ਰੱਖਦੇ ਹੋਏ ਸੈਲੀਬ੍ਰਿਟੀ ਲੀਡਰਾਂ ਨੇ ਇਸ ਸੀਜਨ ਹੌਂਸਲੇ ਭਰੇ ਟਾਸਕ
ਸ਼ੁਰੂ ਕਰਨ ਦੇ ਬਾਰੇ ‘ਚ ਦੱਸਿਆ, ਜਿਨ੍ਹਾਂ ਨਾਲ ਸਮਾਜ ‘ਚ ਅਸਲੀਅਤ ਅਤੇ ਠੋਸ ਪ੍ਰਭਾਵ ਪੈਦਾ ਹੋ ਸਕੇ।
ਨੇਹਾ ਧੂਪੀਆ, ਪ੍ਰਿੰਸ ਨਰੂਲਾ ਅਤੇ ਨਿਖਿਲ ਚਿਨੱਪਾ ਨੇ ਆਪਣੀਆਂ ਟਾਪ ਟੀਮਾਂ ਚੁਣੀਆਂ, ਰਿੰਗਮਾਸਟਰ ਰਣਵਿਜੈ ਸਿੰਘ ਨੇ ਪ੍ਰਤੀਭਾਗੀਆਂ ਦੇ ਲਈ ਆਡਿਸ਼ਨ ਬਹੁਤ ਜ਼ਿਆਦਾ ਔਖਾ ਬਣਾ ਦਿੱਤਾ। ਉਤਸਾਹ ਨੂੰ ਵਧਾਉਂਦੇ ਹੋਏ ਐਮਟੀਵੀ ਹਸਅ ਦੇ ਪ੍ਰਤੀਯੋਗੀ ਈਪੀਆਰ ਦੇ ਹਿਪਸੌਂਗ ਨੇ ਭੀੜ੍ਹ ਨੂੰ ਮੋਹਿਤ ਕਰ ਦਿੱਤਾ ਅਤੇ ਉਨ੍ਹਾਂ ਨੂੰ ਆਖਰੀ ਮੁਕਾਬਲੇ ਦੇ ਲਈ ਤਿਆਰ ਕੀਤਾ। ਇਸ ਸਾਲ ਰੋਡੀਜ ‘ਚ 5 ਸਾਲ ਪੂਰੇ ਕਰ ਚੁੱਕੀ, ਨੇਹਾ ਧੂਪੀਆ ਨੇ ਕਿਹਾ, ‘ਮੈਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਰੋਡੀਜ ‘ਚ ਮੇਰਾ ਇਹ ਪੰਜਵਾਂ ਸਾਲ ਹੈ। ਪਿਛਲੇ ਚਾਰ
ਸਾਲਾਂ ‘ਚ ਇਸ ਸ਼ੋਅ ਨੇ ਮੈਨੂੰ ਕਈ ਰੂਪਾਂ ‘ਚ ਬਦਲ ਦਿੱਤਾ ਹੈ ਮੈਨੂੰ ਹਰ ਚੈਲੇਂਜ ਦੇ ਲਈ ਤਿਆਰ ਕੀਤਾ ਹੈ। ਮੇਰੀ ਵਾਪਸੀ ਹਰ ਵਾਰ ਕੁਝ ਨਵੀਂ ਖੋਜ ਕਰਨ ਅਤੇ ਅਪ੍ਰਤਯਾਸ਼ਿਤ ਦਾ ਸਾਹਮਣਾ ਕਰਨ ਦੀ ਸਮਰੱਥਾ ਦੇ ਕਾਰਨ ਹੁੰਦੀ ਹੈ। ਇਸ ਸੀਜਨ ‘ਚ ਅਸੀਂ ਰੋਡੀ ਦੀ ਅਦਭੁਤ ਭਾਵਨਾਂ ਨੂੰ ਦਿਸ਼ਾਬੱਧ ਕਰਕੇ ਕੁਝ ਸਾਰਥਕ ਬਦਲਾਅ ਲਿਆਉਣਾ
ਚਾਹੁੰਦੇ ਹਾਂ। ਇਹ ਸ਼ੋਅ ਸਾਲਾਂ ਤੋਂ ਨੌਜਵਾਨਾਂ ਦਾ ਕਲੱਟ ਬਣਿਆ ਹੋਇਆ ਹੈ ਅਤੇ ਬਦਲਾਅ ਲਿਆਉਣ ਦੇ ਲਈ ਇਸ ਨਾਲੋਂ ਵਧੀਆ ਪਲੇਟਫਾਰਮ ਕੋਈ ਹੋਰ ਨਹੀਂ ਹੋ
ਸਕਦਾ।’ ਰੋਡੀਜ ਨਾਲ ਜੁੜੇ ਪ੍ਰਭਾਵਸ਼ੀ ਰਣਵਿਜੈ ਸਿੰਘ ਨੇ ਕਿਹਾ, ’17 ਸੀਜਨ ਹੋ ਚੁੱਕੇ ਹਨ ਅਤੇ ਅਸੀਂ ਹੁਣ ਵੀ ਅੱਗੇ ਵੱਲ ਵਧ ਰਹੇ ਹਾਂ। ਇਹ ਆਪਣੇ ਆਪ ‘ਚ ਭਾਰਤੀ
ਨੌਜਵਾਨਾਂ ‘ਤੇ ਰੋਡੀਜ ਦੇ ਡੂੰਘੇ ਅਸਰ ਦੇ ਬਾਰੇ ‘ਚ ਬਹੁਤ ਕੁਝ ਕਹਿੰਦਾ ਹੈ। ਹਰ ਸੀਜਨ ‘ਚ ਨਵੀਂ ਥੀਮਸ ਤਲਾਸ਼ਣ ਦੀ ਸਮਰੱਥਾ ਦੇ ਕਾਰਨ ਇਹ ਸ਼ੋਅ ਹੁਣ ਤੱਕ ਕਾਫੀ
ਮਸ਼ਹੂਰ ਬਣਿਆ ਹੋਇਆ ਹੈ।
ਇਸ ਵਾਰ ਅਸੀਂ ਲੋਕਾਂ ਤੋਂ ਉੱਪਰ ਉੱਠ ਕੇ ਵੱਡੇ ਮਕਸਦ ਦੇ ਵੱਲ ਵਧ ਰਹੇ ਹਾਂ, ਜਿਸਦੇ ਲਈ ਹੌਂਸਲਾ ਅਤੇ ਵਚਨਬੱਧਤਾ, ਦੋਵਾਂ ਦੀ ਜ਼ਰੂਰਤ ਹੈ।
ਸਾਨੂੰ ਆਸ ਹੈ ਕਿ ਸਾਨੂੰ ਅਜਿਹੇ ਡਾਯਨਾਮਿਕ ਮੁਕਾਬਲੇਬਾਜ ਮਿਲਣਗੇ, ਜਿਹੜੇ ਬਦਲਾਅ ਲਿਆਉਣ ਦੇ ਲਈ ਵਚਨਬੱਧ ਹੋਣਗੇ।’ ਰਿਏਲਿਟੀ ਸ਼ੋਅ ਦੇ ਕਿੰਗ, ਪ੍ਰਿੰਸ ਨਰੂਲਾ ਨੇ ਕਿਹਾ, ‘ਰੋਡੀਜ਼ ਮੇਰੇ ਲਈ ਘਰ ਵਾਪਸੀ ਜਿਹਾ ਹੈ। ਇੱਕ ਪ੍ਰਤੀਯੋਗੀ ਤੋਂ ਇੱਕ ਸੈਲੀਬ੍ਰਿਟੀ ਲੀਡਰ ਬਣ ਦੇ ਸਫਰ ‘ਚ ਇਸ ਸ਼ੋਅ ਨੇ ਮੈਨੂੰ ਵਪਾਰਕ ਅਤੇ ਵਿਅਕਤੀਗਤ ਰੂਪ ਨਾਲ ਤਿਆਰ ਕੀਤਾ। ਇਸ ਵਾਰ ਇਸ ਸ਼ੋਅ ਦਾ ਮਕਸਦ ਜ਼ਿਆਦਾ ਵੱਡਾ ਹੈ ਅਤੇ ਅਸੀਂ ਸਮਾਜ ‘ਤੇ ਪ੍ਰਭਾਵ ਪਾਉਣਾ ਚਾਹੁੰਦੇ ਹਾਂ, ਜਿਹੜੀ ਪ੍ਰਤੀਯੋਗੀਆਂ ਦੇ ਲਈ ਬਹੁਤ ਜ਼ਿਆਦਾ ਸਖਤ ਪਰੀਖਿਆ ਹੋਵੇਗੀ। ਮੈਂ ਨਵੀਆਂ ਚੁਣੌਤੀਆਂ ਅਤੇ ਕਾਫੀ ਕੁਝ ਸਿੱਖਣ ਲਈ ਤਿਆਰ ਹਾਂ।’ ਸੰਤੁਲਿਤ ਰਹਿਣ ਵਾਲੇ ਨਿਖਿਲ ਚਿਨੱਪਾ ਨੇ ਕਿਹਾ, ‘ਰਿਵੋਲਿਊਸ਼ਨ ਸ਼ਬਦ ਨਾਲ
ਰੋਡੀਜ ਤੋਂ ਇਲਾਵਾ ਹੋਰ ਕਈ ਸ਼ੋਅ ਐਨਾ ਬਿਹਤਰ ਸਬੰਧ ਪ੍ਰਦਰਸ਼ਿਤ ਨਹੀਂ ਕਰਦਾ। ਪਿਛਲੇ 16 ਸਾਲਾਂ ‘ਚ ਇਸ ਸ਼ੋਅ ਨੇ ਭਾਰਤੀ ਨੌਜਵਾਨਾਂ ਦੀ ਮਾਨਸਿਕਤਾ ਨੂੰ ਪ੍ਰਭਾਵਿਤ
ਕੀਤਾ ਹੈ। ਇਸ ਕਰਕੇ ਸਮਾਜਿਕ ਮੁੱਦਿਆਂ ‘ਤੇ ਵਿਵਾਰਿਕ ਬਦਲਾਅ ਲਿਆਉਣ ਦੇ ਲਈ ਇਹ ਸਭ ਤੋਂ ਜ਼ਿਆਦਾ ਭਰੋਸੇਯੋਗ ਮੰਚ ਬਣ ਗਿਆ ਹੈ। ਇਹ ਸੀਜਨ ਨਾ ਸਿਰਫ ਕਰਕੇ
ਦਿਖਾਉਣ ਵਾਲਾ ਹੈ, ਸਗੋਂ ਯੋਗਦਾਨ ਦੇਣ ਵਾਲਿਆਂ ਦਾ ਵੀ ਹੈ, ਹੁਣ ਦੇਖਣਾ ਇਹ ਹੈ ਕਿ ਇਨ੍ਹਾਂ ਦੋਵਾਂ ‘ਚੋਂ ਹੀ ਸਭ ਤੋਂ ਵਧੀਆ ਕੌਣ ਬਣ ਕੇ ਉਭਰੇਗਾ।’
ਰਫਤਾਰ ਆਡਿਸ਼ੰਜ ‘ਚ ਨਹੀਂ ਪਹੁੰਚ ਸਕੇ। ਉਨ੍ਹਾਂ ਨੇ ਕਿਹਾ, ‘ਪਿਛਲੀ ਵਾਰ ਅਸੀਂ ਜੇਤੂ ਸੀ ਅਤੇ ਇਸ ਸਾਲ ਅਸੀਂ ਇਤਿਹਾਸ ਨੂੰ ਦਹੁਰਾਵਾਂਗੇ। ਰੋਡੀਜ਼ ਭਾਰਤੀਆਂ ਦੇ
ਲਈ ਇੱਕ ਬਿਹਤਰੀਨ ਸ਼ੋਅ ਹੈ ਅਤੇ ਇਸ ਸਾਲ ਦੀ ਥੀਮ ਦੇ ਨਾਲ ਮੈਨੂੰ ਆਸ ਹੈ ਕਿ ਅਸੀਂ ਸਮਾਜਿਕ ਪ੍ਰਭਾਵ ਪੈਦਾ ਕਰਨ ‘ਚ ਨਵੇਂ ਮਾਪਦੰਡ ਸਥਾਪਿਤ ਕਰਾਂਗੇ।’ 17ਵੇਂ ਸੀਜਨ ਐਮਟੀਵੀ ਨੇ ਰੋਡੀਜ ਰਿਵੋਲਿਊਸ਼ਨ ਦੇ ਲਈ ਭਾਰਤ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਭਰੋਸੇਯੋਗ ਡੋਨੇਸ਼ਨ ਪਲੇਟਫਾਰਮ, ਗਿਵ ਇੰਡੀਆ ਦੇ ਨਾਲ ਸਾਂਝੇਦਾਰੀ ਕੀਤੀ ਹੈ। ਆਪਣੇ ਸਮਾਜਿਕ ਮਕਸਦ ਦੇ ਨਾਲ ਇਹ ਪਲੇਟਫਾਰਮ ਸ਼ੋਅ ਦੇ ਲਈ ਇੱਕ ਖਾਸ ਲਿੰਕ, ਜਿਸ ‘ਚ ਕੁਝ ਚੁਣੇ ਹੋਏ ਮਕਸਦ ਪ੍ਰਦਰਸ਼ਿਤ ਕੀਤੇ ਜਾਣਗੇ। ਇਸ ਪੇਜ ਨੂੰ ਲੋਕ ਵੀ ਆਪਣੀਪਸੰਦ ਦਾ ਮਕਸਦ ਚੁਣ ਕੇ ਡੋਨੇਟ ਕਰ ਸਕਣਗੇ, ਜਿਹੜੇ ਰੋਡੀਜ਼ ਦੇ ਆਡਸ਼ਿਨ ‘ਚ ਨਹੀਂ ਪਹੁੰਚ ਸਕੇ। ਦਿੱਲੀ ਆਡਿਸ਼ੰਜ ਦੀ ਅਪਾਰ ਸਫਲਤਾ ਤੋਂ ਬਾਅਦ, ਚੰਡੀਗੜ੍ਹ ਰੋਡੀਜ ਰਿਵੋਲਿਊਸ਼ਨ ਨੂੰ ਅੱਗੇ ਵਧਾ ਰਿਹਾ ਹੈ। ਅਗਲੇ ਆਡਿਸ਼ਨ 11 ਜਨਵਰੀ ਅਤੇ 15 ਜਨਵਰੀ ਨੂੰ ਲੜੀਵਾਰ ਕਲਕੱਤਾ ਤੇ ਪੂਣੈ ‘ਚ ਹੋਣਗੇ।
ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਖੜ੍ਹੇ ਹੋ ਜਾਓ ਅਤੇ ਰੋਡੀਜ਼ ਰਿਵੋਲਿਊਸ਼ਨ ‘ਚ ਆਪਣੇ ਪਸੰਦੀਦਾ ਸੈਲੀਬ੍ਰਿਟੀ ਦੇ ਨਾਲ ਜੁੜ ਜਾਓ, ਬਦਲਾਅ ਲੈ ਕੇ ਆਓ।