ਮੈਂਡੀ ਤੱਖਰ ਅਤੇ ਡੈਬਿਊਟੈਂਟ ਜੋਬਨਪ੍ਰੀਤ ਨਿਭਾਉਣਗੇ ਫਿਲਮ ਵਿੱਚ ਮੁੱਖ ਕਿਰਦਾਰ
ਮਿਨਹਾਸ ਫਿਲਮਸ, ਮਿਨਹਾਸ ਲਾਏਰਸ ਅਤੇ ਵ੍ਹਾਈਟ ਹਿੱਲ ਸਟੂਡੀਓਸ ਆਪਣੀ ਆਉਣ ਵਾਲੀ ਫਿਲਮ ਸਾਕ ਰਿਲੀਜ਼ ਕਰਨ ਲਈ ਬਿਲਕੁਲ
ਤਿਆਰ ਹਨ। ਹਾਲ ਹੀ ਵਿੱਚ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਯਨ ਕੀਤਾ।
ਇਸ ਮੌਕੇ ਤੇ ਫਿਲਮ ਦੇ ਮੁੱਖ ਅਦਾਕਾਰ, ਜੋਬਨਪ੍ਰੀਤ ਸਿੰਘ ਨੇ ਕਿਹਾ, ਸਾਕ ਇੱਕ ਬਹੁਤ ਹੀ ਅਧਭੁਤ ਕਾਨਸੈਪਟ ਹੈ, ਸਿਰਫ ਇਸ ਲਈ ਨਹੀਂ ਕਿ
ਇਹ ਮੇਰੀ ਫਿਲਮ ਹੈ ਪਰ ਇਹ ਇੱਕ ਅਜਿਹੀ ਫਿਲਮ ਹੈ ਜੋ ਮੈਂ ਦਰਸ਼ਕ ਵਜੋਂ ਵੀ ਦੇਖਣਾ ਪਸੰਦ ਕਰੂੰਗਾ। ਇੱਕ ਡੈਬਿਊਟੈਂਟ ਹੋਣ ਦੇ ਨਾਤੇ ਮੈਂ ਆਪਣੇ
ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਂਨੂੰ ਇਹਨੀ ਖੂਬਸੂਰਤ ਕਹਾਣੀ ਅਤੇ ਟੀਮ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਫਿਲਮ ਵਿੱਚ
ਹਰ ਇੱਕ ਕਿਰਦਾਰ ਨੂੰ ਬਹੁਤ ਹੀ ਬਾਕਮਾਲ ਤਰੀਕੇ ਨਾਲ ਤਰਾਸ਼ਿਆ ਗਿਆ ਹੈ। ਅਤੇ ਮੈਂਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਇਸਨੂੰ ਦੇਖਣਾ ਜਰੂਰ
ਪਸੰਦ ਕਰਨਗੇ।
ਫਿਲਮ ਦੇ ਡਾਇਰੈਕਟਰ, ਕਮਲਜੀਤ ਸਿੰਘ ਨੇ ਕਿਹਾ, ਜਦੋਂ ਮੈਂ ਇਹ ਕਹਾਣੀ ਲਿਖੀ, ਤਾਂ ਮੈਂਨੂੰ ਲੱਗਾ ਕਿ ਮੈਂ ਹੀ ਇਹਨਾਂ ਜਜ਼ਬਾਤਾਂ ਨਾਲ ਇਨਸਾਫ
ਕਰ ਸਕਾਂਗਾ ਜਿਹਨਾਂ ਨੂੰ ਮੈਂ ਸਿਰਫ ਲਿਖਿਆ ਨਹੀਂ ਬਲਕਿ ਮਹਿਸੂਸ ਕੀਤਾ ਹੈ। ਕਾਸ੍ਟ ਅਤੇ ਕਰੂ ਦੇ ਹਰ ਮੈਂਬਰ ਨੇ ਬਹੁਤ ਹੀ ਮਿਹਨਤ ਅਤੇ
ਸਹਿਯੋਗ ਦਿੱਤਾ ਕਿ ਜਿਹਨਾਂ ਮੈਂ ਸੋਚਿਆ ਸੀ ਫਾਈਨਲ ਪ੍ਰੋਡਕਟ ਉਸ ਤੋਂ ਵੀ ਜਿਆਦਾ ਖੂਬਸੂਰਤ ਬਣਿਆ ਹੈ। ਹੁਣ ਮੈਂ ਸਿਰਫ ਇਹੀ ਉਮੀਦ ਕਰਦਾ
ਹਾਂ ਕਿ ਦਰਸ਼ਕ ਵੀ ਇਸਨੂੰ ਉਹਨਾਂ ਹੀ ਸਹਿਯੋਗ ਦੇਣ।
ਫਿਲਮ ਦੇ ਪ੍ਰੋਡੂਸਰ, ਜਤਿੰਦਰ ਜੇ ਮਿਨਹਾਸ ਅਤੇ ਰੁਪਿੰਦਰ ਪ੍ਰੀਤ ਮਿਨਹਾਸ ਨੇ ਕਿਹਾ, ਭਾਵੇਂ ਸਾਨੂੰ ਆਪਣੇ ਪ੍ਰੋਡਕਟ ਤੇ ਪੂਰਾ ਵਿਸ਼ਵਾਸ ਹੈ ਪਰ
ਜੀਵਰਨ ਜੀਵਰਨ ਫਿਲਮ ਦੀ ਰਿਲੀਜ਼ ਮਿਤੀ ਨੇੜੇ ਆ ਰਹੀ ਹੈ ਅਸੀਂਨ ਬਹੁਤ ਹੀ ਉਤਸ਼ਾਹਿਤ ਦੇ ਨਾਲ ਨਾਲ ਬੇਚੈਨ ਵੀ ਹਾਂ। ਅਸੀਂ ਦਰਸ਼ਕਾਂ ਦੇ
ਟੀਜ਼ਰ, ਟ੍ਰੇਲਰ ਅਤੇ ਗਾਣਿਆਂ ਨੂੰ ਦਿੱਤੇ ਪਿਆਰ ਲਈ ਬਹੁਤ ਹੀ ਸ਼ੁਕਰਗੁਜ਼ਾਰ ਹਾਂ। ਹੁਣ ਸਾਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਫਿਲਮ ਵੀ ਇਹਨਾਂ ਹੀ
ਪਿਆਰ ਦੇਣਗੇ।
ਫ਼ਿਲਮ ਵਿੱਚ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਤੋਂ ਇਲਾਵਾ ਮੁਕੁਲ ਦੇਵ, ਮਹਾਵੀਰ ਭੁੱਲਰ, ਸੋਨਪ੍ਰੀਤ ਜਵੰਦਾ, ਗੁਰਦੀਪ ਬਰਾੜ ਅਤੇ ਦਿਲਾਵਰ
ਸਿੱਧੂ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਓਂਕਾਰ ਮਿਨਹਾਸ ਅਤੇ ਕਾਇਸਟ੍ਰੈਕਸ ਸਾਕ ਦੇ ਮਿਊਜ਼ਿਕ ਡਾਇਰੈਕਟਰ ਹਨ। ਕਮਲਜੀਤ
ਸਿੰਘ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ ਅਤੇ ਉਹਨਾਂ ਨੇ ਹੀ ‘ਸਾਕ’ ਦੀ ਕਹਾਣੀ ਲਿਖੀ ਹੈ।
ਗੁਰਮੀਤ ਸਿੰਘ ਨੇ ਫ਼ਿਲਮ ਵਿਚ ਬੈਕਗ੍ਰਾਉਂਡ ਮਿਊਜ਼ਿਕ ਦਿੱਤਾ ਹੈ। ਵੀਤ ਬਲਜੀਤ ਅਤੇ ਕਰਤਾਰ ਕਮਲ ਨੇ ਗੀਤਾਂ ਦੇ ਬੋਲ ਲਿਖੇ ਹਨ। ਮਿਨਹਾਸ
ਪ੍ਰਾਈਵੇਟ ਲਿਮਟਿਡ ਤੋਂ ਜਤਿੰਦਰ ਜੇ ਮਿਨਹਾਸ ਅਤੇ ਰੁਪਿੰਦਰ ਪ੍ਰੀਤ ਮਿਨਹਾਸ ਨੇ ਪੂਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ।
ਫ਼ਿਲਮ ਦੀ ਦੁਨੀਆ ਭਰ ਵਿਚ ਵੰਡ ਵ੍ਹਾਈਟ ਹਿੱਲ ਸਟੂਡੀਓਜ਼ ਵਲੋਂ ਕੀਤੀ ਹੈ। ‘ਸਾਕ’ 6 ਸਤੰਬਰ 2019 ਨੂੰ ਰਿਲੀਜ਼ ਹੋਵੇਗੀ।