ਸਾਡਾ ਦੇਸ਼, ਜਿੱਥੇ ਪ੍ਰਤਿਭਾ ਅਤੇ ਸੂਰਤ ਨੂੰ ਕਲਾਕਾਰੀ ਦਾ ਨਾਮ ਦਿੱਤਾ ਜਾਂਦਾ ਸੀ, ਕੁਝ ਕਲਾਕਾਰਾਂ ਨੇ ਅਜਿਹੇ
ਪਰਿਪੇਖਾਂ ਦੀ ਧਾਰ ਨੂੰ ਬਦਲ ਦਿੱਤਾ ਹੈ I ਉਹ ਲੋਕਾਂ ਵਿੱਚ ਪ੍ਰਸਿੱਧ ਹਨ ਆਪਣੇ ਵਾਲਾਂ ਜਾਂ ਫਿਰ ਕੱਪੜਿਆਂ ਦੀ
ਪੇਸ਼ਕਾਰੀ ਕਰਕੇ ਨਹੀਂ, ਬਲਕਿ ਸਖਤ ਮਿਹਨਤ ਅਤੇ ਕੋਸ਼ਿਸ਼ਾਂ ਕਰਕੇ I ਪੰਜਾਬੀ ਕਲਾਕਾਰ ਮਿਨਾਰ ਮਲਹੋਤਰਾ
ਇਕ ਅਜਿਹਾ ਕਲਾਕਾਰ ਹੈ, ਜੋ ਸਫਲਤਾ ਵੱਲ ਆਪਣਾ ਰਾਹ ਪੱਧਰਾ ਕਰਨ ਵਿਚ ਵਿਸ਼ਵਾਸ ਰੱਖਦਾ ਹੈ, ਪਰ ਸਿਰਫ ਆਪਣੇ ਜੋਸ਼ ਅਤੇ ਧੀਰਜ ਨਾਲ
ਪੰਜਾਬੀ ਫਿਲਮਕਾਰ ਮਿਨਾਰ ਮਲਹੋਤਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 3-ਡੀ ਐਨੀਮੇਸ਼ਨ ਟਿਊਟਰ ਵਜੋਂ
ਦਿੱਲੀ ਵਿੱਚ ਕੀਤੀ। ਪਰ, ਕਿਸਮਤ ਨੇ ਉਸ ਲਈ ਕੁਝ ਵੱਖਰੀਆਂ ਯੋਜਨਾਵਾਂ ਰੱਖੀਆਂ ਸਨ ਕਿ ਮਿਨਾਰ ਨੂੰ ਆਪਣੀ
ਨੌਕਰੀ ਛੱਡਣੀ ਪਈ ਅਤੇ ਹਰ ਚੀਜ਼ ਨੂੰ ਮੁੱਢ ਤੋਂ ਸ਼ੁਰੂ ਕਰਨਾ ਪਿਆ, ਇਕ ਵਾਰ ਨਹੀਂ, ਬਲਕਿ ਕਈ ਵਾਰ I
ਭੈਣ ਦੇ ਵਿਆਹ ਲਈ ਲਏ ਇੱਕ ਕਰਜੇ ਦਾ ਭੁਗਤਾਨ ਕਰਨ ਵਿੱਚ ਅਸਮਰਥ ਸੀ ਮਿਨਾਰ, ਜਦੋਂ ਜ਼ਿੰਦਗੀ ਨੇ ਇਕ
ਹੋਰ ਔਖੇ ਮੋੜ ਲਿਆ ਖੜਾ ਕਰ ਦਿੱਤਾ ਉਸ ਸਮੇਂ, ਜ਼ਿੰਦਗੀ ਵਿਚ ਹਰ ਚੀਜ ਖਾਲੀ ਜਾਪਦੀ ਸੀ ਅਤੇ ਮੇਰੀ
ਪਰਵਾਹ ਸੀ ਕਿ ਆਪਣੇ ਬੋਝ ਨੂੰ ਆਪਣੇ ਮੋਢਿਆਂ ਤੇ ਉਤਾਰਨ ਲਈ ਕੁਝ ਵੀ ਕਰਾਂ … ਇਸ ਲਈ, ਮੈਂ ਨਤੀਜਿਆਂ ਨੂੰ
ਇਕ ਪਾਸੇ ਰੱਖ, ਕੁਝ ਐਸੇ ਫੈਸਲੇ ਲਏ, ਜੋ ਸ਼ਾਇਦ ਮੈਨੂੰ ਹੋਰ ਮੁਸੀਬਤਾਂ ਵੱਲ ਲੈ ਕੇ ਜਾ ਸਕਦੇ ਸਨ I ਪਰ ਮੇਰੇ ਕੋਲ
ਕੋਈ ਹੋਰ ਰਸਤਾ ਵੀ ਨਹੀਂ ਸੀ
ਮਿਨਾਰ ਬਤੋਰ ਲੇਖਕ ਅਤੇ ਨਿਰਦੇਸ਼ਕ, ਆਪਣੀ ਪ੍ਰਸਿੱਧ ਪੰਜਾਬੀ ਫਿਲਮ ਦੁੱਲਾ ਭੱਟੀ ਲਈ ਜਾਣੇ ਜਾਂਦੇ ਹਨ, ਜਿਸ
ਵਿੱਚ ਬਿਨੂੰ ਢਿੱਲੋਂ ਨੇ ਅਭਿਨੈ ਕੀਤਾ ਸੀ।
ਹਾਲਾਂਕਿ, ਕੁਝ ਵੀ ਕਦੇ ਵੀ ਅਸਾਨ ਨਹੀਂ ਸੀ. ਇੱਕ ਨਿਰਦੇਸ਼ਕ ਵਜੋਂ ਆਪਣੀ ਮੌਜੂਦਗੀ ਨੂੰ ਮਹਿਸੂਸ ਕਰਨ ਤੋਂ ਲੈ ਕੇ
ਆਪਣੇ ਪ੍ਰੋਜੈਕਟਾਂ ਨੂੰ ਪ੍ਰਾਪਤ ਕਰਨ ਤੱਕ, ਹਰ ਚੀਜ਼ ਨੇ ਸਬਰ ਦੀ ਜਾਂਚ ਕੀਤੀ I
ਮਿਨਾਰ ਨੇ ਦੱਸਿਆ, “ਸ਼ੁਰੂ ਵਿੱਚ, ਮੈਨੂੰ ਕੰਮ ਕਰਨ ਲਈ ਵਧੀਆ ਸਕ੍ਰਿਪਟਾਂ ਮਿਲੀਆਂ, ਪਰ ਕੋਈ ਵੀ ਨਿਰਮਾਤਾ
ਵਜੋਂ ਉਨ੍ਹਾਂ ਵਿੱਚ ਨਿਵੇਸ਼ ਕਰਨ ਲਈ ਤਿਆਰ ਨਹੀਂ ਸੀ I ਕਈ ਵਾਰ, ਮੇਰੇ ਕੋਲ ਕੁਝ ਸੰਭਾਵੀ ਨਿਰਮਾਤਾ ਸਨ, ਪਰ
ਸੰਭਾਵੀ ਸਕ੍ਰਿਪਟ ਕੋਈ ਨਹੀਂ ਸੀ I ਮੈਨੂੰ ਜੋ ਵੀ ਮਿਲਿਆ ਉਸ ਨਾਲ ਕੰਮ ਕਰਨਾ ਪਿਆ, ਹਾਲਾਂਕਿ, ਮੈਨੂੰ ਹਮੇਸ਼ਾ
ਪਤਾ ਸੀ ਕਿ ਮੈਂ ਇਸ ਤੋਂ ਬਿਹਤਰ ਕਰ ਸਕਦਾ ਹਾਂ, ਮੇਰੇ ਕੋਲ ਮੇਰੇ ਅਸਲ ਦ੍ਰਿਸ਼ਟੀ ਨੂੰ ਰੂਪ ਦੇਣ ਲਈ ਸਰੋਤ ਨਹੀਂ
ਸਨ I”
ਕਿਤਾਬਾਂ ਦੀਆਂ ਜਿਲਦਾਂ ਬੰਨਣ ਵਾਲੇ ਮਿਨਾਰ ਦੇ ਪਿਤਾ ਉਸਨੂੰ ਸੁਝਾਅ ਦਿੰਦੇ ਸਨ ਕਿ ਉਹ ਵੱਡੇ ਸੁਪਨੇ ਨਾ ਵੇਖੇ I
"ਮੈਨੂੰ ਸਪਸ਼ਟ ਤੌਰ 'ਤੇ ਯਾਦ ਹੈ ਜਦੋਂ ਮੇਰੇ ਪਿਤਾ ਨੇ ਮੈਨੂੰ ਕਿਹਾ ਸੀ ..ਬੇਟਾ ਤੂ ਮਜਦੂਰ ਦਾ ਬੇਟਾ ਹੈ, ਤੂ ਇਹ
ਫਿਲਮਾਂ ਦੇ ਸਪਨੇ ਵੇਖ ਕੇ ਕੀ ਕਰੇਂਗਾ… ਇਹ ਸਾਡੇ ਵਰਗੇ ਲੋੱਕਾਂ ਦੇ ਬੱਸ ਦੀ ਗੱਲ ਨਹੀਂ ਹੁੰਦੀ ਪਰ, ਮੈਂ ਆਪਣੇ
ਸੁਪਨੇ ਪੂਰੇ ਕਰ ਰਿਹਾ ਹਾਂ ਤੇ ਮੈਨੂੰ ਉਮੀਦ ਹੈ ਕਿ ਆਪਣੇ ਪਿਤਾ ਨੂੰ ਮਾਣ ਮਹਿਸੂਸ ਕਰਵਾਉਂਦਾ ਹੋਵਾਂਗਾ I ਮੈਨੂੰ ਮਾਣ
ਹੈ ਕਿ ਮੈਂ ਜੋ ਵੀ ਫੈਸਲੇ ਲਏ, ਉਹ ਗ਼ਲਤ ਸਾਬਿਤ ਨਹੀਂ ਹੋਏ I
ਅੱਜ, ਫਿਲਮ ਨਿਰਮਾਣ ਤੇ ਲਗਭਗ ਅੱਧਾ ਦਹਾਕਾ ਬਿਤਾਉਣ ਤੋਂ ਬਾਅਦ, ਮਿਨਾਰ ਆਪਣੇ ਕਲਾਤਮਕ ਖਜਾਨੇ
ਵਿਚ ਇਕ ਹੋਰ ਖੰਭ ਜੋੜਨ ਲਈ ਤਿਆਰ ਹੈ I ਉਸਦਾ ਪਹਿਲਾ ਸਿੰਗਲ ਟਰੈਕ “ਰੈਡ ਸੂਟ”, ਜਿਸ ਨੂੰ ਉਸਨੇ ਨਾ
ਸਿਰਫ ਗਾਇਆ ਹੈ, ਬਲਕਿ ਮਿਨਾਰ ਨੇ ਗਾਣੇ ਦੀ ਵੀਡੀਓ ਵਿੱਚ ਅਭਿਨੇ ਵੀ ਕੀਤਾ ਹੈ I
ਮਿਨਾਰ ਨੇ ਦੱਸਿਆ, “ਸੰਗੀਤ ਹਮੇਸ਼ਾਂ ਤੋਂ ਇਕ ਸੁਪਨਾ ਸੀ। ਪਰ, ਤੁਸੀਂ ਉਨ੍ਹਾਂ ਸੁਪਨਿਆਂ ਨੂੰ ਸੱਚਾ ਬਣਾਉਣ ਲਈ
ਪਿੱਛਾ ਨਹੀਂ ਕਰ ਸਕਦੇ, ਜਦ ਤਕ ਤੁਸੀਂ ਆਪਣੀ ਕਲਾ ਨੂੰ ਸਾਬਤ ਨਹੀਂ ਕਰਦੇ I ਮੈਂ ਕਿਤੋਂ ਵੀ ਨਹੀਂ ਆਇਆ ਸੀ
ਅਤੇ ਮੈਂ ਕੋਈ ਵੀ ਨਹੀਂ ਸੀ I ਮੇਰੇ ਪਰਿਵਾਰ ਦੀ ਪੀੜ੍ਹੀ ਵਿਚ ਇਕ ਵੀ ਵਿਅਕਤੀ ਮਨੋਰੰਜਨ ਦੀ ਇਸ ਦੁਨੀਆਂ ਵਿਚ
ਨਹੀਂ ਆਇਆ I ਪਰ ਹਾਂ, ਹੁਣ ਮੇਰਾ ਵਿਸ਼ਵਾਸ ਹੈ ਕਿ ਹਰ ਉਸ ਚੀਜ ਦਾ ਪਿੱਛਾ ਕਰਨ ਦਾ ਸਹੀ ਸਮਾਂ ਹੈ ਜਿਸਦਾ ਮੈਂ
ਬਚਪਨ ਵਿਚ ਸੁਪਨਾ ਦੇਖਦਾ ਹੁੰਦਾ ਸੀ I”
ਜੋ ਗੱਲਾਂ ਅੱਜ ਮਿਨਾਰ ਮਲਹੋਤਰਾ ਜ਼ਿੰਦਗੀ ਅਤੇ ਸਫਲਤਾ ਬਾਰੇ ਕਰਦਾ ਹੈ, ਕੁਝ ਸਾਲ ਪਹਿਲਾਂ ਸਫਲਤਾ ਦੀ
ਪਰਿਭਾਸ਼ਾ ਅਜਿਹੀ ਨਹੀਂ ਸੀ I ਬਲਕਿ, ਉਹ ਇਹ ਵੀ ਨਹੀਂ ਜਾਣਦਾ ਸੀ ਕਿ ਸਫਲਤਾ ਦਾ ਕੀ ਅਰਥ ਹੈ ਅਤੇ ਉਹ
ਇਸ ਨੂੰ ਕਿਵੇਂ ਪ੍ਰਾਪਤ ਕਰ ਸਕਦਾ ਹੈ I ਪਰ, ਅੱਜ ਉਹ ਥੋੜ੍ਹੀ ਜਿਹੀ ਸਫਲਤਾ, ਜੋ ਮਿਨਾਰ ਨੇ ਆਪਣੇ ਲਈ ਕਮਾਈ
ਹੈ, ਉਹ ਉਸ ਨਾਲ ਚਾਹਵਾਨ ਕਲਾਕਾਰਾਂ ਨੂੰ ਪ੍ਰੇਰਿਤ ਕਰਨਾ ਚਾਹੁੰਦਾ ਹੈ I
"ਸਫਲਤਾ ਦੀ ਪਤੰਗ ਸੌਖੀ ਨਹੀਂ ਚੜ੍ਹਦੀ I ਜਿਨ੍ਹਾਂ ਕੋਲ ਮਨੋਰੰਜਨ ਦੇ ਖੇਤਰ ਵਿੱਚ ਕੋਈ ਹੱਥ ਫੜ ਕੇ ਸਿਖਾਉਣ
ਵਾਲਾ ਨਹੀਂ ਹੈ, ਉਹ ਵੀ ਸਫਲਤਾ ਦੇ ਹੱਕਦਾਰ ਹਨ I ਮਿਹਨਤ ਸਦਾ ਮੁੱਲ ਮੋੜਦੀ ਹੈ I”
“ਰੈਡ ਸੂਟ” ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਕਾਰਨ ਮਿਨਾਰ ਨੂੰ ਆਪਣੀ ਆਉਣ
ਵਾਲੀ ਨਿਰਦੇਸ਼ਕ ਫਿਲਮ “ਵੱਡਾ ਬਾਈ” ਦਾ ਟਾਈਟਲ ਟਰੈਕ ਗਾਉਣ ਦਾ ਮੌਕਾ ਮਿਲਿਆ ਹੈ।
“ਰੈਡ ਸੂਟ”, ਰਾਗ ਮਿਊਜ਼ਿਕ ਅਤੇ ਮੋਰਿਆ ਫਿਲਮ ਐਂਟਰਟੇਨਮੈਂਟ ਦੁਆਰਾ ਸਮੂਹਕ ਰੂਪ ਵਿੱਚ ਪੇਸ਼ ਕੀਤਾ ਗਿਆ
ਹੈ I