ਫ਼ਿਲਮ ‘ ਚੱਲ ਮੇਰਾ ਪੁੱਤ ‘ ਦੀ ਜਾਣਕਾਰੀ ਸੋਸ਼ਲ ਮੀਡਿਆ ਰਾਹੀਂ ਦਰਸ਼ਕਾਂ ਦੇ ਸਾਹਮਣੇ ਆਈ ਹੈ ਜਿਸ ਵਿੱਚ ਅਮਰਿੰਦਰ ਗਿੱਲ , ਗੁਰਸ਼ਬਦ ,ਇਫ਼ਤਿਖ਼ਾਰ ਠਾਕੁਰ , ਨਾਸਿਰ ਚਿਣਯੋਤੀ, ਅਕਰਮ ਉਦਾਸ ਇਕੱਠੇ ਖੜ੍ਹੇ ਨਜ਼ਰ ਆ ਰਹੇ ਨੇ । ਰਿਦਮ ਬੋਇਜ਼ ਵਲੋਂ ਪੇਸ਼ ਕੀਤੀ ਜਾਨ ਵਾਲੀ ਇਸ ਫ਼ਿਲਮ ਦਾ ਟਾਈਟਲ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ ਅਤੇ ਸਾਰੇ ਹੀ ਦਰਸ਼ਕ ਜੋ ਦੋਨਾਂ ਪੰਜਾਬਾਂ ਨੂੰ ਪਿਆਰ ਕਰਦੇ ਹਨ ਇਸ ਫ਼ਿਲਮ ਲਈ ਬਹੁਤ ਉਤਾਵਲੇ ਨਜ਼ਰ ਆ ਰਹੇ ਹਨ ।
ਅਮਰਿੰਦਰ ਗਿੱਲ ਅੱਜਕਲ੍ਹ ਆਪਣੀਆਂ ਸਾਰੀਆਂ ਫ਼ਿਲਮਾਂ ਦੀ ਅਨਾਉਂਸਮੈਂਟ ਫ਼ਿਲਮ ਦੀ ਰਿਲੀਜ਼ਿੰਗ ਤਾਰੀਕ ਤੋਂ ਕੁਝ ਸਮਾਂ ਪਹਿਲਾਂ ਹੀ ਕਰਦੇ ਨੇ । ਫ਼ਿਲਮ ‘ ਚੱਲ ਮੇਰਾ ਪੁੱਤ ‘ ਤੋਂ ਪਹਿਲਾਂ ਅਮਰਿੰਦਰ ਗਿੱਲ ਦੀ ਇੱਕ ਹੋਰ ਫ਼ਿਲਮ ‘ ਲਈਏ ਜੇ ਯਾਰੀਆਂ ‘ ਵੀ 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਤੇ ਉਸਤੋਂ ਬਾਅਦ ਹੀ ਅਮਰਿੰਦਰ ਆਪਣੀ ਅਗਲੀ ਫ਼ਿਲਮ ਨਾਲ ਦਰਸ਼ਕਾਂ ਸਾਹਮਣੇ ਆਉਣ ਲਈ ਤਿਆਰ ਨੇ । ਸਿਰਲੇਖ ‘ ਚੱਲ ਮੇਰਾ ਪੁੱਤ ‘ ਤੋਂ ਹੀ ਫ਼ਿਲਮ ਦੀ ਕਹਾਣੀ ਵਿਚਲੀ ਕਾਮੇਡੀ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ ।
ਜੇ ਗੱਲ ਕਰੀਏ ਪਾਕਿਸਤਾਨੀ ਅਦਾਕਾਰਾਂ ਦੀ ਤਾਂ ਸੋਸ਼ਲ ਮੀਡਿਆ ਜਾ ਗਾਣਿਆਂ ਵਿਚਕਾਰ ਆਮ ਹੀ ਇਹਨਾਂ ਅਦਾਕਾਰਾਂ ਦੇ ਡਾਇਲੋਗ ਬੋਲੇ ਜਾਨ ਲਗੇ ਹਨ ਜਿਹਨਾਂ ਵਿੱਚੋ ‘ ਅੰਨੀ ਦਿਆ ਮਜਾਕ ਏ ‘ ਕਾਫੀ ਹਿੱਟ ਹੋਇਆ ਹੈ ਤੇ ਮਜਾਕ ਦੇ ਰੂਪ ਵਿੱਚ ਆਮ ਜ਼ਿੰਦਗੀ ਵਿੱਚ ਵੀ ਬੋਲਿਆ ਜਾਨ ਲੱਗਿਆ ਹੈ । ਪਾਕਿਸਤਾਨੀ ਕਾਮੇਡੀ ਨੂੰ ਹਰ ਪਾਸੇ ਤੋਂ ਹਮੇਸ਼ਾ ਹੀ ਬਹੁਤ ਸਲਾਇਆ ਗਿਆ ਹੈ ਤੇ ਖ਼ਾਸ ਤੋਰ ਤੇ ਪਾਕਿਸਤਾਨੀ ਸਟੇਜ ਕਾਮੇਡੀ ਦੁਨੀਆ ਭਰ ਵਿੱਚ ਮਸ਼ਹੂਰ ਹੈ । ਇਸੇ ਮਸ਼ਹੂਰ ਕਾਮੇਡੀ ਦੇ ਸਿਤਾਰੇ ਇਸ ਫ਼ਿਲਮ ਵਿੱਚ ਕੰਮ ਕਰਦੇ ਨਜ਼ਰ ਆਉਣਗੇ । ਫ਼ਿਲਮ ‘ ਚੱਲ ਮੇਰਾ ਪੁੱਤ ‘ ਇਸੇ ਸਾਲ 26 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਫਿਲਹਾਲ ਫ਼ਿਲਮ ਬਾਰੇ ਇੰਨੀ ਕੁ ਜਾਣਕਾਰੀ ਹੀ ਸਾਂਝੀ ਕੀਤੀ ਗਈ ਹੈ ਪਰ ਫ਼ਿਲਮ ਦੀ ਅਗੇਤਰੀ ਜਾਣਕਾਰੀ ਵੀ ਜਲਦ ਹੀ ਮਿਲ ਜਾਵੇਗੀ ।