ਚੰਡੀਗੜ੍ਹ 19 ਮਾਰਚ 2020. ਸਾਉਂਡ ਬਾੱਕਸ ਐਂਟਰਟੇਨਮੈਂਟ ਪ੍ਰਾ ਲਿ ਅਤੇ ਆਈਫਲ ਮੂਵੀ ਪ੍ਰਾ ਲਿ ਪਹਿਲੀ ਵਾਰ ਇੱਕ ਨਵੀਂ ਪੰਜਾਬੀ ਫਿਲਮ ਪੇਸ਼ ਕਰ ਰਹੇ ਹਨ ਜਿਸਦਾ ਸਿਰਲੇਖ ਹੈ ‘ਮੁਕੱਦਰ’। ਫਿਲਮ ਦਾ ਨਿਰਦੇਸ਼ਨ ਸਾਹਿਲ ਕੋਹਲੀ ਨੇ ਕੀਤਾ ਹੈ ਅਤੇ ਹੁਣ ਇਸ ਫਿਲਮ ਦੀ ਸ਼ੂਟਿੰਗ ਖ਼ਤਮ ਹੋ ਗਈ ਹੈ। ‘ਮੁੱਕਦਰ’ ਦੀ ਸ਼ੂਟਿੰਗ 18 ਫਰਵਰੀ 2020 ਨੂੰ ਸ਼ੁਰੂ ਹੋਈ ਸੀ, ਅਤੇ ਹੁਣ ਇਸ ਫਿਲਮ ਦੀ ਸ਼ੂਟਿੰਗ ਸਮਾਪਤ ਹੋ ਗਈ ਹੈ। ਸਿਰਫ 28 ਦਿਨਾਂ ਵਿੱਚ ਹੀ, ਗਾਣਿਆਂ ਸਮੇਤ ਫਿਲਮ ਦੀ ਸ਼ੂਟਿੰਗ ਖਤਮ ਹੋ ਗਈ ਹੈ। ਸ਼ੂਟਿੰਗ ਦਾ ਆਖਰੀ ਦਿਨ 18 ਮਾਰਚ 2020 ਸੀ। ਇਸ ਫ਼ਿਲਮ ਵਿੱਚ ਸਿੰਘ ਸਤਵਿੰਦਰ ਅਤੇ ਨਵਨੀਤ ਕੌਰ ਢਿੱਲੋਂ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਸਿੰਘ ਸਤਵਿੰਦਰ ਦੀ ਪਹਿਲੀ ਫਿਲਮ ਹੈ। ਇਨ੍ਹਾਂ ਤੋਂ ਇਲਾਵਾ ਇਸ ਫਿਲਮ ਵਿੱਚ ਹਰਦੀਪ ਗਿੱਲ, ਹੌਬੀ ਧਾਲੀਵਾਲ, ਰੁਪਿੰਦਰ ਰੂਪੀ, ਸ਼ਵਿੰਦਰ ਮਾਹਲ, ਵਿਜੇ ਟੰਡਨ,ਅੰਜੁਮ ਬੱਤਰਾ ਅਤੇ ਹੋਰ ਬਹੁਤ ਸਾਰੇ ਕਲਾਕਾਰ ਸ਼ਾਮਿਲ ਹੋਣਗੇ।
<a href=”https://www.punjabiteshan.com/%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%ab%e0%a8%bf%e0%a8%b2%e0%a8%ae-%e0%a8%ae%e0%a9%81%e0%a8%95%e0%a9%b1%e0%a8%a6%e0%a8%b0-%e0%a8%a6%e0%a8%be-%e0%a8%b6%e0%a9%82%e0%a8%9f/mukkaddar-shoot-wrap/” rel=”attachment wp-att-10029″><img class=”size-medium wp-image-10029″ src=”https://www.punjabiteshan.com/wp-content/uploads/2020/03/Mukkaddar-Shoot-Wrap-300×165.jpg” alt=”Mukkaddar Shoot Wrap” width=”300″ height=”165″ /></a> Mukkaddar Shoot Wrap
ਫਿਲਮ ਦੇ ਨਿਰਦੇਸ਼ਕ ਸਾਹਿਲ ਕੋਹਲੀ ਨੇ ਕਿਹਾ, “ਮੁਕੱਦਰ ਦੇ ਕਲਾਕਾਰ ਅਤੇ ਚਾਲਕਾਂ ਨਾਲ ਕੰਮ ਕਰਨਾ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਸਾਰੇ ਬਹੁਤ ਹੀ ਟੈਲੇਂਟਿਡ ਹਨ
ਅਤੇ ਫਿਲਮ ਲਈ ਸਾਰਿਆਂ ਨੇ ਸਖਤ ਮਿਹਨਤ ਕੀਤੀ ਹੈ। ਸਾਨੂੰ ਮੌਸਮ ਦੀ ਖਰਾਬੀ ਕਾਰਨ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਸਾਰਿਆਂ ਦੇ ਆਪਸੀ ਤਾਲਮੇਲ ਕਾਰਨ ਅਸੀਂ ਸ਼ੂਟਿੰਗ ਨੂੰ ਜਲਦੀ ਪੂਰਾ ਕਰਨ ਦੇ ਯੋਗ ਹੋਏ।
” ਫਿਲਮ ਦੇ ਡੀਓਪੀ ਸੰਤੋਸ਼ ਥੁੰਡੀਅਲ ਨੇ ਕਿਹਾ, “ਮੈਂ ਮੁਕੱਦਰ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ, ਸ਼ੂਟਿੰਗ ਦੌਰਾਨ ਹਰ ਇੱਕ ਕਲਾਕਾਰ ਨੇ ਬਹੁਤ ਸਹਿਯੋਗ ਦਿੱਤਾ। ਸਾਰਿਆਂ ਨੇ ਸ਼ੂਟ ਨੂੰ ਸਮੇਂ ਸਿਰ ਖਤਮ ਕਰਨ ਲਈ ਦਿਨ ਰਾਤ ਮਿਹਨਤ ਕੀਤੀ। ਸਾਡੇ ਲਈ ਹਰ ਕਿਸੇ ਦੀਸਿਹਤ ਸਭ ਤੋਂ ਮਹੱਤਵਪੂਰਣ ਹੈ, ਅਸੀਂ ਸ਼ੂਟ ਨੂੰ ਪੂਰਾ ਕਰ ਲਿਆ ਹੈ ਅਤੇ ਹੁਣ ਹਰ ਕੋਈ ਆਪਣੇ ਘਰ ਵਿੱਚ ਸੁਰੱਖਿਅਤ ਹੋਵੇਗਾ।” ਫਿਲਮ ਦੇ ਨਿਰਮਾਤਾਵਾਂ ਵਿਚੋਂ ਇਕ,ਰਾਜਿੰਦਰ ਸ਼ਰਮਾ ਨਾਨੂ ਨੇ ਕਿਹਾ, “ਹੁਣ ਜਦੋਂ ਅਸੀਂ ‘ਮੁਕੱਦਰ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ, ਤਾਂ ਮੈਂ ਇਸ ਫਿਲਮ ਲਈ ਬਹੁਤ ਉਤਸਾਹਿਤ ਹਾਂ। ਸਾਰਿਆਂ ਨੇ ਆਪਣਾ 100% ਯੋਗਦਾਨ ਪਾਇਆ ਹੈ, ਸਾਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਫਿਲਮ ਨੂੰ ਪਿਆਰ ਦੇਣਗੇ। ” ਫਿਲਮ ਦਾ ਨਿਰਮਾਣ ਮਾਨ ਕੌਰ, ਮਹਿੰਦਰ ਸਿੰਘ, ਗੀਤਾ ਅਗਰਵਾਲ, ਰਾਜਿੰਦਰ ਸ਼ਰਮਾ ਨਾਨੂ ਕਰ ਰਹੇ ਹਨ।
ਡੀਓਪੀ ਸੰਤੋਸ਼ ਥੁੰਡੀਅਲ ਇਸ ਤੋਂ ਪਹਿਲਾਂ ‘ਕ੍ਰਿਸ਼’, ‘ਰਾਉਡੀ ਰਾਠੌਰ’, ‘ਜੈ ਹੋ’ ਅਤੇ ‘ਕੁਛ ਕੁਛ ਹੋਤਾ ਹੈ’ ਵਰਗੇ ਸਭ ਤੋਂ ਵੱਡੇ ਬਾਲੀਵੁੱਡ ਪ੍ਰਾਜੈਕਟਾਂ ਲਈ ਡੀਓਪੀ ਵਜੋਂ ਕੰਮ ਕਰ ਚੁੱਕੇ ਹਨ। ਆਉਣ ਵਾਲੀ ਪੰਜਾਬੀ ਫਿਲਮ ਮੁਕੱਦਰ ਦੀ ਕਹਾਣੀ ਅਤੇ ਸਕ੍ਰੀਨ ਪਲੇਅ ਹਰਸ਼ ਰਾਣਾ ਅਤੇ ਸਾਹਿਲ ਕੋਹਲੀ ਦੁਆਰਾ ਲਿਖੀਆ ਗਿਆ ਹੈ। ਫਿਲਮ ਦਾ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ, ਚੰਚਲ ਡਾਬਰਾ ਨੇ ਸੰਵਾਦ ਲਿਖੇ ਹਨ, ਅਤੇ ਫਿਲਮ ਦਾ ਕਾਰਜਕਾਰੀ ਨਿਰਮਾਤਾ ਜਤਿਨ ਧਰਨਾ ਹੈ। ‘ਮੁਕੱਦਰ’ ਰਿਲੀਜ਼ ਹੋਣ ਦੀ ਤਰੀਕ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ।