ਪੰਜਾਬੀ ਸਿੰਗਰਾਂ ਵਿੱਚ ਮਿਊਜ਼ਿਕ ਇੰਡਸਟਰੀ ਤੋਂ ਫ਼ਿਲਮ ਇੰਡਸਟਰੀ ਵਿੱਚ ਜਾਨ ਦੀ ਦੌੜ ਪਿੱਛਲੇ ਕੁੱਝ ਸਮੇਂ ਤੋਂ ਲੱਗੀ ਹੋਈ ਹੈ । ਇਸ ਦੌੜ ਵਿੱਚ ਹੁਣ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਵੀ ਸ਼ਾਮਿਲ ਹੋ ਗਏ ਹਨ । ਉਹਨਾਂ ਦੀ ਆਉਣ ਫ਼ਿਲਮ ‘ ਜਿੰਦ ਜਾਨ ‘ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ । ਇਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਜਵੀਰ ਜਵੰਦਾ ਪਿੱਛਲੇ ਸਾਲ ਰਿਲੀਜ਼ ਹੋਈ ਗਿਪੀ ਗਰੇਵਾਲ ਦੀ ਫ਼ਿਲਮ ‘ ਸੂਬੇਦਾਰ ਜੋਗਿੰਦਰ ਸਿੰਘ ‘ ਵਿੱਚ ਵੀ ਨਜ਼ਰ ਆਏ ਸਨ । ਰਾਜਵੀਰ ਜਵੰਦਾ ਦੀ ਮੁੱਖ ਕਿਰਦਾਰ ਵਜੋਂ ‘ ਜਿੰਦ ਜਾਨ ‘ ਪਹਿਲੀ ਫ਼ਿਲਮ ਹੈ । ਇਹ ਫ਼ਿਲਮ 14 ਜੂਨ 2019 ਨੂੰ ਦੁਨੀਆਂ ਭਰ ਦੇ ਸਿਨੇਮਾਂ ਘਰਾਂ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ ।
ਬੀ ਆਰ ਐਸ ਫ਼ਿਲਮਸ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਵਿੱਚ ਰਾਜਵੀਰ ਜਵੰਦਾ ਨਾਲ ਮੁੱਖ ਕਿਰਦਾਰ ਵਿੱਚ ਸਾਰਾ ਸ਼ਰਮਾ ਨਜ਼ਰ ਆਏਗੀ, ਇਸ ਤੋਂ ਇਲਾਵਾ ਉਪਾਸਨਾ ਸਿੰਘ, ਜਸਵਿੰਦਰ ਭੱਲਾ, ਹਾਰਬੀ ਸੰਘਾ, ਗੌਰਵ ਕੱਕੜ, ਜੈਸਮੀਨ ਸਿੰਘ, ਮਨਵੀਰ ਸਿੰਘ ‘ਤੇ ਸ੍ਵਾਨਤੰਤਰਾ ਭਾਰਤ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ । ਫ਼ਿਲਮ ਦੀ ਕਹਾਣੀ ‘ਤੇ ਨਿਰਦੇਸ਼ਨ ਦਰਸ਼ਨ ਬੱਗਾ ਦੁਆਰਾ ਕੀਤਾ ਗਿਆ ਹੈ । ਰਾਜੀਵ ਕੌਲ ਦੁਆਰਾ ਸਕ੍ਰੀਨਪਲੇ ਅਤੇ ਡਾਇਲੋਗ ਦੀਦਾਰ ਗਿੱਲ ‘ਤੇ ਮਿੰਟੂ ਦੁਆਰਾ ਲਿਖੇ ਗਏ ਹਨ । ‘ ਜਿੰਦ ਜਾਨ ‘ ਫ਼ਿਲਮ ਨੂੰ ਪਵਨ ਅਗਰਵਾਲ ‘ਤੇ ਕਰਨ ਅਗਰਵਾਲ ਪ੍ਰੋਡਿਊਸ ਕਰ ਰਹੇ ਹਨ । ਇਸ ਫ਼ਿਲਮ ਦੇ ਕੋ-ਪ੍ਰੋਡਿਊਸਰ ਧੀਰਜ਼ ਭੰਡਾਰੀ ਹਨ । ਫ਼ਿਲਮ ਦਾ ਮਿਊਜ਼ਿਕ ਗੁਰਮੀਤ ਸਿੰਘ, ਮਿਕਸ ਸਿੰਘ, ਕਾਸ਼ੀ ਕਸ਼ਿਅਪ ਅਤੇ ਬੈਕਗਰਾਉਂਡ ਮਿਊਜ਼ਿਕ ਜੈਦੇਵ ਕੁਮਾਰ ਦੁਆਰਾ ਦਿੱਤਾ ਗਿਆ ਹੈ । ‘ ਜਿੰਦ ਜਾਨ ‘ ਫ਼ਿਲਮ ਦੇ ਗਾਣੇ ਹੈਪੀ ਰਾਏਕੋਟੀ ਅਤੇ ਹੈਪੀ ਰੱਖਣਾ ਦੁਆਰਾ ਲਿਖੇ ਗਏ ਹਨ ।
ਫ਼ਿਲਮ ਦੀ ਕਹਾਣੀ ਇੱਕ ਪੰਜਾਬੀ ਗਾਇਕ ਉੱਤੇ ਨਿਰਭਰ ਕਰਦੀ ਹੈ ਜੋ ਕਿ ਥਾਈਲੈਂਡ ਵਿੱਚ ਆਪਣੇ ਮਾਮੇ ਜਾਣੀ ਕੇ ਜਸਵਿੰਦਰ ਭੱਲਾ ਕੋਲ ਰਹਿੰਦਾ ਹੈ । ਫ਼ਿਲਮ ਵਿੱਚ ਸਾਰਾ ਸ਼ਰਮਾ ਨੂੰ ਉਚੇ ਖਾਨਦਾਨ ਦੀ ਕੁੜੀ ਦਿਖਾਇਆ ਗਿਆ ਹੈ ਜੋ ਰਾਜਵੀਰ ਜਵੰਦਾ ਨੂੰ ਆਪਣੇ ਪੈਸੇ ਦੀ ਧੋਂਦ ਤੇ ਨੀਵਾਂ ਦਿਖ਼ਾਉਣ ਲਈ ਉਸ ਨੂੰ ਆਪਣਾ ਮਿਊਜ਼ਿਕ ਟੀਚਰ ਰੱਖ ਕੇ ਉਸਦੀ ਅਤੇ ਉਸਦੀ ਕਲਾ ਦੀ ਬੇਇਜ਼ਤੀ ਕਰਦੀ ਹੈ । ਫ਼ਿਲਮ ਵਿੱਚ ਰੋਮਾਂਸ, ਕਾਮੇਡੀ ਦੇ ਨਾਲ ਨਾਲ ਐਕਸ਼ਨ ਵੀ ਦਿਖਾਏ ਗਏ ਨੇ ।
ਫ਼ਿਲਮ ‘ ਜਿੰਦ ਜਾਨ ‘ ਵਿੱਚ ਪੈਸੇ ਤੇ ਕਲਾ ਦੇ ਵਿਚਕਾਰ ਅੰਤਰ ਤੇ ਪੈਸੇ ਨਾਲੋਂ ਕਲਾ ਦੀ ਮਹੱਤਤਾ ਨੂੰ ਬਿਆਨ ਕੀਤਾ ਹੈ ਜੋ ਕਿ ਬਹੁਤ ਸੋਹਣਾ ਤੇ ਵਧੀਆ ਸੁਨੇਹਾ ਹੈ ਤੇ ਅਜਕਲ ਦੇ ਲੋਕਾਂ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ । 14 ਜੂਨ ਜਿਥੇ ਰਾਜਵੀਰ ਦੀ ਫ਼ਿਲਮ ‘ ਜਿੰਦ ਜਾਨ ‘ ਰਿਲੀਜ਼ ਹੋਣ ਜਾ ਰਹੀ ਹੈ ਓਥੇ ਹੀ ਰੋਸ਼ਨ ਪ੍ਰਿੰਸ ਦੀ ਫ਼ਿਲਮ ‘ ਮੁੰਡਾ ਫਰੀਦਕੋਟੀਆ ‘ ਵੀ ਓਸੇ ਦਿਨ ਰਿਲੀਜ਼ ਹੋ ਰਹੀ ਹੈ । ਸੋ ਦੇਖਦੇ ਹਾਂ 14 ਜੂਨ ਨੂੰ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਤੇ ਰੋਸ਼ਨ ਪ੍ਰਿੰਸ ਦੀ ਫ਼ਿਲਮ ਵਿੱਚੋ ਕਿਹੜੀ ਫ਼ਿਲਮ ਦਰਸ਼ਕਾਂ ਦੇ ਦਿਲ ਵਿੱਚ ਰਾਜ ਕਰੇਗੀ ।