ਇਸ ਫਿਲਮ ਵਿੱਚ ਬਿੰਨੂ ਢਿੱਲੋਂ ਅਤੇ ਕੁਲਰਾਜ ਰੰਧਾਵਾ ਨਿਭਾਉਣਗੇ ਮੁੱਖ ਕਿਰਦਾਰ
ਚੰਡੀਗੜ੍ਹ 14 ਫਰਵਰੀ 2019. (ਪੰਜਾਬੀ ਟੇਸ਼ਨ) ਰੋਹਿਤ ਕੁਮਾਰ-ਸੰਜੀਵ ਕੁਮਾਰ ਅਤੇ ਰੰਗਰੇਜ਼ਾ ਫਿਲਮਸ, ਓਮਜੀ ਗਰੁੱਪ ਅਤੇ ਸਮੀਪ ਕੰਗ ਦੇ ਨਾਲ ਆਪਣੀ ਆਉਣ ਵਾਲੀ ਪੰਜਾਬੀ ਪਰਿਵਾਰਿਕ ਡਰਾਮਾ
ਫਿਲਮ ‘ਨੌਕਰ ਵਹੁਟੀ ਦਾ’ ਦੀ ਘੋਸ਼ਣਾ ਕੀਤੀ। 16 ਫਰਵਰੀ 2019 ਤੋਂ ਫਿਲਮ ਦਾ ਸ਼ੂਟ ਸ਼ੁਰੂ ਹੋਵੇਗਾ। ਇਸ ਫਿਲਮ ਵਿੱਚ ਬਿੰਨੂ ਢਿੱਲੋਂ ਅਤੇ ਕੁਲਰਾਜ ਰੰਧਾਵਾ ਮੁੱਖ ਕਿਰਦਾਰ ਨਿਭਾਉਣਗੇ।
ਇਹਨਾਂ ਦੇ ਨਾਲ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਅਤੇ ਉਪਾਸਨਾ ਸਿੰਘ ਮਹੱਤਵਪੂਰਨ ਭੂਮਿਕਾ ਵਿੱਚ ਨਜ਼ਰ ਆਉਣਗੇ। ‘ਨੌਕਰ ਵਹੁਟੀ ਦਾ’ ਨੂੰ ਡਾਇਰੈਕਟ ਕਰਨਗੇ ਸਮੀਪ
ਕੰਗ। ਰੋਹਿਤ ਕੁਮਾਰ, ਸੰਜੀਵ ਕੁਮਾਰ, ਰੂਹੀ ਤ੍ਰੇਹਨ, ਆਸ਼ੂ ਮੁਨੀਸ਼ ਸਾਹਨੀ ਅਤੇ ਸਮੀਪ ਕੰਗ ਕਰਨਗੇ ਇਸ ਫਿਲਮ ਨੂੰ ਪ੍ਰੋਡਿਊਸ। ਇਸ ਫਿਲਮ ਨੂੰ ਲਿਖਿਆ ਹੈ ਵੈਭਵ ਅਤੇ ਸ਼ੇਰਿਆ ਨੇ।
ਇਸ ਮੌਕੇ ਤੇ ਫਿਲਮ ਦੇ ਮੁੱਖ ਅਦਾਕਾਰ, ਬਿੰਨੂ ਢਿੱਲੋਂ ਨੇ ਕਿਹਾ, “ਮੈਂ ਆਪਣੀ ਹਰ ਫਿਲਮ ਨਾਲ ਕੁਝ ਅਲੱਗ ਕਿਰਦਾਰ ਨਿਭਾਉਣ ਦੀ ਕੋਸ਼ਿਸ਼ ਕਰਦਾ ਹਾਂ, ਪਰ ਸੋਨੇ ਤੇ ਸੁਹਾਗਾ ਉਸ
ਟਾਇਮ ਹੁੰਦਾ ਹੈ ਜਦੋਂ ਮੈਂਨੂੰ ਉਸ ਵਿੱਚ ਕਾਮੇਡੀ ਕਰਨ ਦਾ ਮੌਕਾ ਮਿਲਦਾ ਹੈ। ‘ਨੌਕਰ ਵਹੁਟੀ ਦਾ’ ਵਿੱਚ ਵੀ ਮੇਰਾ ਕਿਰਦਾਰ ਬਹੁਤ ਹੀ ਅਲੱਗ ਹੈ। ਇਹ ਇੱਕ ਪਰਿਵਾਰਿਕ ਡਰਾਮਾ ਹੈ ਜਿਸ ਵਿੱਚ ਕਾਮੇਡੀ ਦਾ ਤੜਕਾ ਹੈ ਜਿਸਨੂੰ ਲੋਕ ਯਕੀਨਨ ਦੇਖਣਾ ਪਸੰਦ ਕਰਨਗੇ। ਫਿਲਮ ਦਾ ਸ਼ੂਟ ਸ਼ੁਰੂ ਹੋਣ ਹੀ ਵਾਲਾ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਸਭ ਠੀਕ ਹੋਵੇ।“ ਜਹਾਜ ਦੇ ਕਪਤਾਨ, ਸਮੀਪ ਕੰਗ ਨੇ ਕਿਹਾ, “ਨੌਕਰ ਵਹੁਟੀ ਦਾ’ ਜਿਵੇਂ ਇਸਦਾ ਟਾਇਟਲ ਕਾਮੇਡੀ ਹੈ, ਪਰ ਫਿਲਮ ਇੱਕ ਭਰਪੂਰ ਮਿਸ਼ਰਣ ਹੋਵੇਗੀ।
ਪੂਰੀ ਸਟਾਰ ਕਾਸਟ ਬਹੁਤ ਹੀ ਜਬਰਦਸਤ ਹੈ ਅਤੇ ਮੈਂ ਸਭ ਨਾਲ ਕੰਮ ਕਰਨ ਨੂੰ ਲੈਕੇ ਬਹੁਤ ਹੀ ਉਤਸਾਹਿਤ ਹਾਂ।“ “ਪੰਜਾਬੀ ਸਿਨੇਮਾ ਲਗਾਤਾਰ ਤਰੱਕੀ ਕਰ ਰਿਹਾ ਹੈ। ਹੁਣ ਇਸ ਤਰਾਂ ਨਹੀਂ ਹੈ ਕਿ ਸਿਰਫ ਇੱਕ ਤਰਾਂ ਦਾ ਜ਼ੋਨਰ ਹੀ ਪ੍ਰਚਲਿਤ ਹੋਵੇ। ਇੱਕ ਪਰਿਵਾਰਿਕ ਡਰਾਮਾ ਫਿਲਮ ਬਣਾਉਣਾ ਇੱਕ ਬਹੁਤ ਹੀ ਮੁਸ਼ਕਿਲ ਕੰਮ ਹੈ। ਮੈਂ ਸਿਰਫ ਉਮੀਦ ਕਰਦਾ ਹਾਂ ਕਿ ਸਾਰੀ ਟੀਮ ਦੀ ਮੇਹਨਤ ਸਫਲ ਹੋਵੇ,“ ਫਿਲਮ ਦੇ ਪ੍ਰੋਡੂਸਰ ਰੋਹਿਤ ਕੁਮਾਰ ਨੇ ਕਿਹਾ। ‘ਨੌਕਰ ਵਹੁਟੀ ਦਾ’ 23 ਅਗਸਤ 2019 ਨੂੰ ਵਿਸ਼ਵਭਰ ਵਿੱਚ ਹੋਵੇਗੀ ਰਿਲੀਜ਼।