ਫਿਲਮ ਚ ਯੁਵਰਾਜ ਹੰਸ, ਗਗਨ ਕੋਕਰੀ, ਮੋਨਿਕਾ ਗਿੱਲ ਅਤੇ ਰਘਬੀਰ ਬੋਲੀ ਮੁੱਖ ਭੂਮਿਕਾ ਚ ਨਜ਼ਰ ਆਉਣਗੇ
ਹਾਲ ਹੀ ਚ ਕੁਝ ਸਾਲਾਂ ਚ ਭਾਰਤ ਪਾਕ ਸਬੰਧਾਂ ਨੂੰ ਕਾਫੀ ਨਾਕਰਾਤਮਕ ਤੌਰ ਤੇ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਇੱਕ ਫਿਲਮ ਹੈ ਜੋਕਿ ਦੋਨਾਂ ਦੇਸ਼ਾਂ ਦੇ
ਵਿੱਚ ਦੋਸਤੀ ਅਤੇ ਪ੍ਰੇਮ ਨੂੰ ਉਜਾਗਰ ਕਰੇਗੀ। 1940 ਦੇ ਦਸ਼ਕ ਤੇ ਅਧਾਰਿਤ ਇਸ ਪੀਰੀਅਡ ਡਰਾਮਾ ਯਾਰਾ ਵੇ ਚ ਯੁਵਰਾਜ ਹੰਸ, ਗਗਨ ਕੋਕਰੀ,
ਰਘਬੀਰ ਬੋਲੀ ਅਤੇ ਮੋਨਿਕਾ ਗਿੱਲ ਮੁੱਖ ਭੂਮਿਕਾ ਚ ਨਜ਼ਰ ਆਉਣਗੇ।
ਲੀਡ ਅਦਾਕਾਰਾਂ ਦੇ ਅਲਾਵਾ ਇਸ ਫਿਲਮ ਦੇ ਬਾਕੀ ਸਟਾਰ ਕਾਸਟ ਚ ਯੋਗਰਾਜ ਸਿੰਘ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਮਲਕੀਤ
ਰੌਣੀ, ਸੀਮਾ ਕੌਸਲ, ਬੇ ਐਨ ਸ਼ਰਮਾ, ਗੁਰਪ੍ਰੀਤ ਭੰਗੂ ਅਤੇ ਰਾਣਾ ਜੰਗ ਬਹਾਦਰ ਜਿਹੇ ਪ੍ਰਤਿਭਾਸ਼ਾਲੀ ਕਲਾਕਾਰ ਵੀ ਮੌਜੂਦ ਹਨ। ਇਸਦੀ ਕਹਾਣੀ ਲਿਖੀ ਹੈ
ਰੁਪਿੰਦਰ ਇੰਦਰਜੀਤ ਨੇ ਅਤੇ ਇਸਨੂੰ ਪ੍ਰੋਡਿਊਸ ਕੀਤਾ ਹੈ ਗੋਲਡਨ ਬ੍ਰਿਜ ਫਿਲਮਸ ਐਂਡ ਏੰਟਰਟੇਨਮੇੰਟ ਪ੍ਰਾ ਲਿ ਦੇ ਬੱਲੀ ਸਿੰਘ ਕਕਾਰ ਨੇ।
ਗਗਨ ਕੋਕਰੀ, ਫਿਲਮ ਦੇ ਮੁੱਖ ਅਦਾਕਾਰ ਨੇ ਕਿਹਾ, ਯਾਰਾ ਵੇ ਇੱਕ ਬਹੁਤ ਅਨੋਖਾ ਕਾਨਸੈਪਟ ਹੈ ਅਤੇ ਮੈਂਨੂੰ ਖੁਸ਼ੀ ਹੈ ਕਿ ਮੈਂ ਇਸ ਫਿਲਮ ਦਾ ਹਿੱਸਾ
ਹਾਂ। ਇਹ ਇੱਕ ਪੀਰੀਅਡ ਫਿਲਮ ਹੈ ਜੋ ਅਜਿਹੇ ਸਮੇਂ ਤੇ ਅਧਾਰਿਤ ਹੈ ਜਦੋਂ ਲੋਕ ਅਤੇ ਰਿਸ਼ਤੇ ਬੇਹੱਦ ਪਵਿੱਤਰ, ਸਾਫ ਦਿਲ, ਅਜ਼ੀਜ਼ ਅਤੇ ਸ਼ਰਤ ਰਹਿਤ
ਹੁੰਦੇ ਸਨ। ਸਾਨੂੰ ਉਮੀਦ ਹੈ ਕਿ ਅਸੀਂ ਉਸ ਸਮੇਂ ਦੇ ਨਾਲ ਨਿਆਂ ਕਰ ਸਕਾਂਗੇ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਪ੍ਰੇਮ ਅਤੇ ਦੋਸਤੀ ਸੀ। ਲੋਕ ਇਸ
ਫਿਲਮ ਚ ਦਰਸ਼ਾਏ ਗਏ ਜਜ਼ਬਾਤਾਂ ਨਾਲ ਜੁੜਾਵ ਮਹਿਸੂਸ ਕਰਨਗੇ।
ਖੂਬਸੂਰਤ ਅਦਾਕਾਰਾ ਮੋਨਿਕਾ ਗਿੱਲ ਨੇ ਵੀ ਆਪਣੇ ਵਿਚਾਰ ਸਾਂਝਾ ਕਰਦੇ ਹੋਏ ਕਿਹਾ, ਯਾਰਾ ਵੇ ਇੱਕ ਐਕਟਰ ਦੇ ਤੌਰ ਤੇ ਸ਼ਾਇਦ ਸਫਲ ਕੰਮ ਰਿਹਾ ਹੈ।
ਫਿਲਮ ਦੀ ਝਲਕ ਅਤੇ ਜਜ਼ਬਾਤ ਬੇਸ਼ੱਕ ਬਹੁਤ ਸਾਧਾਰਨ ਹਨ ਪਰ ਉਸ ਸਮੇਂ ਨੂੰ ਦਿਖਾਉਣਾ ਬੇਹੱਦ ਮੁਸ਼ਕਿਲ ਸੀ ਜਿਸਦੇ ਬਾਰੇ ਚ ਅਸੀਂ ਸਿਰਫ ਆਪਣੇ
ਦਾਦਾ ਦਾਦੀ ਤੋਂ ਸੁਣਿਆ ਹੈ। ਮੈਂਨੂੰ ਉਮੀਦ ਹੈ ਕਿ ਲੋਕ ਨਸੀਬੋ ਦੇ ਕਿਰਦਾਰ ਨਾਲ ਜੁੜ ਪਾਉਣਗੇ ਅਤੇ ਜਰੂਰ ਪਸੰਦ ਕਰਨਗੇ।
ਫਿਲਮ ਦੇ ਬਾਰੇ ਚ ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਕਿਹਾ, ਇਸ ਫਿਲਮ ਚ ਜਜ਼ਬਾਤ, ਡਰਾਮਾ, ਰੋਮਾਂਸ ਅਤੇ ਕਾਮੇਡੀ ਦਾ ਬੇਹਤਰੀਨ ਮਿਸ਼੍ਰਣ ਹੈ ਅਤੇ
ਇਹ ਭਾਰਤ ਪਾਕ ਵੰਡ ਦੇ ਮੁਸ਼ਕਿਲ ਵਕ਼ਤ ਤੇ ਨਿਰਧਾਰਿਤ ਹੈ। ਭਾਰਤ ਅਤੇ ਪਾਕਿਸਤਾਨ ਦੇ ਵਿੱਚ ਹਮੇਸ਼ਾ ਇੰਨੀ ਕੜਵਾਹਟ ਨਹੀਂ ਸੀ ਅਤੇ ਅਸੀਂ ਉਸ
ਸਮੇਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਦੋਨਾਂ ਦੇਸ਼ਾਂ ਦੇ ਵਿੱਚ ਭਾਈਚਾਰਾ ਸੀ। ਅਸੀਂ ਉਸ ਸਮੇਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਮੀਦ
ਕਰਦੇ ਹਾਂ ਕਿ ਯਾਰਾ ਵੇ ਦਰਸ਼ਕਾਂ ਦੀ ਉਮੀਦਾਂ ਤੇ ਖਰੀ ਉਤਰੇਗੀ।
ਯਾਰਾ ਵੇ ਸਾਡਾ ਪਹਿਲਾ ਪ੍ਰੋਜੈਕਟ ਹੈ ਅਤੇ ਅਸੀਂ ਇਸਨੂੰ ਸੱਚਾਈ ਦੇ ਕਰੀਬ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਮੈਂਨੂੰ ਰਾਕੇਸ਼ ਮਹਿਤਾ ਜੀ ਦੇ ਦ੍ਰਿਸ਼ਟੀਕੋਣ
ਅਤੇ ਰਿਸਰਚ ਤੇ ਪੂਰਾ ਭਰੋਸਾ ਹੈ ਅਤੇ ਸਾਰੇ ਅਦਾਕਾਰਾਂ ਨੇ ਇਸ ਫਿਲਮ ਦੇ ਸੈੱਟ ਤੇ ਸ਼ਤ ਪ੍ਰਤੀਸ਼ਤ ਮੇਹਨਤ ਕੀਤੀ ਹੈ। ਮੈਂਨੂੰ ਵਿਸ਼ਵਾਸ ਹੈ ਕਿ ਇਸ
ਫਿਲਮ ਨੂੰ ਦਰਸ਼ਕਾਂ ਦਾ ਪਿਆਰ ਜਰੂਰ ਮਿਲੇਗਾ ਅਤੇ ਅਸੀਂ ਵਾਅਦਾ ਕਰਦੇ ਹਾਂ ਕਿ ਅਜਿਹੇ ਹੀ ਕੁਝ ਅਨੋਖੇ ਕਾਨਸੈਪਟ ਦੀ ਫ਼ਿਲਮਾਂ ਅੱਗੇ ਵੀ ਵੱਡੇ ਪਰਦੇ
ਤੇ ਲੈਕੇ ਆਈਏ ਫਿਲਮ ਦੇ ਨਿਰਮਾਤਾ ਬੱਲੀ ਸਿੰਘ ਕਕਾਰ ਨੇ ਕਿਹਾ।
ਇਸ ਫਿਲਮ ਦਾ ਵਿਸ਼ਵ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਨੇ ਕੀਤਾ ਹੈ। ਯਾਰਾ ਵੇ 5 ਅਪ੍ਰੈਲ ਨੂੰ ਸਿਨਮੇਂਘਰਾਂ ਚ ਰਿਲੀਜ਼ ਹੋਵੇਗੀ।